ਕਿੱਕ ਬਾਰ-ਦੇਸੀ ਪਿੰਨੀ ਅੰਗਰੇਜ਼ੀ ਪੈਕੇਟ ™

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਦਾਮ, ਮੇਵੇ, ਫਲ਼, ਅਤੇ ਬੀਜ ਸਾਡੀ ਖੁਰਾਕ ਦਾ ਮੁੱਢ ਤੋਂ ਹੀ ਇੱਕ ਹਿੱਸਾ ਰਹੇ ਹਨ । ਸਰਦੀਆਂ ਦੇ ਦਿਨਾਂ ਵਿੱਚ ਸਾਡੀਆਂ ਮਾਵਾਂ ਨੇ ਪਿੰਨੀਆਂ ਬਣਾਉਣੀਆਂ ਤੇ ਸਵੇਰੇ ਸਵੇਰੇ ਚਾਹ ਜਾਂ ਦੁੱਧ ਨਾਲ਼ ਖਾਣ ਦਾ ਹੋਰ ਹੀ ਸਵਾਦ ਹੁੰਦਾ ਸੀ । ਪਿੰਨੀਆਂ ਇਸ ਮੁਲਕ ਵਿੱਚ ਜ਼ਰੂਰ ਬਣਾਈਆਂ ਜਾ ਸਕਦੀਆਂ ਹਨ ਪਰ ਪਿੰਨੀਆਂ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਇਸ ਮੁਲਕ ਵਿੱਚ ਰੱਖਣਾ ਤੇ ਪਿੰਨੀਆਂ ਬਣਾਉਣ ਦਾ ਸਮਾਂ ਕੱਢਣਾ ਇੱਕ ਵੱਖਰੀ ਹੀ ਚੁਣੌਤੀ ਹੈ। ਦੂਸਰੀ ਗੱਲ ਕਿ ਇਸ ਮੁਲਕ ਦੇ ਮੌਸਮ ਦੇ ਹਿਸਾਬ ਨਾਲ਼ ਘੱਟ ਚਰਬੀ ਤੇ ਜ਼ਿਆਦਾ ਤਾਕਤ ਵਾਲੀ ਚੀਜ਼ ਖਾਣੀ ਢੁੱਕਵੀਂ ਗੱਲ ਲਗਦੀ ਹੈ । ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁੱਧ ਸਮਾਨ ਜਿਵੇਂ ਕਿ ਬਦਾਮ, ਖਜੂਰ, ਅਲਸੀ, ਨਾਰੀਅਲ, ਸੁਰਜਮੁੱਖੀ ਤੇ ਕਰੈਨਬੇਰੀ ਵਰਗੀਆਂ ਸਿਹਤ ਲਈ ਚੰਗੀਆਂ ਤੇ ਤਾਕਤਵਰ ਚੀਜ਼ਾਂ ਨਾਲ਼ ਅਸੀਂ ਦੇਸੀ ਪਿੰਨੀ ਅੰਗਰੇਜ਼ੀ ਪੈਕੇਟ ਵਿੱਚ ਤਿਆਰ ਕੀਤੀ ਹੈ। ਸ਼ੁੱਧ ਸਮੱਗਰੀ ਨਾਲ਼ ਬਣਾਈ ਹੋਈ ਕਿੱਕ ਦੇਸੀ ਪਿੰਨੀ ਅੰਗਰੇਜ਼ੀ ਪੈਕੇਟਵਿੱਚ ਕਿਸੇ ਵੀ

ਤਰ੍ਹਾਂ ਦੀ ਕੋਈ ਮਿਲਾਵਟ ਨਹੀਂ, ਅੰਡੇ ਤੋਂ ਬਿਨਾਂ, ਅਤੇ ਗਲੂਟਨ ਫਰੀ ਹੈ। ਚਿਪਸ, ਮਿੱਠੇ ਬਿਸਕੁਟ, ਤੇ ਹੋਰ ਚੀਜ਼ਾਂ ਜੋ ਸਿਹਤ ਲਈ ਚੰਗੀਆਂ ਨਹੀਂ ਹੁੰਦੀਆਂ, ਉਨ੍ਹਾਂ ਚੀਜ਼ਾਂ ਨੂੰ ਕੰਮਾਂਕਾਰਾਂ ਤੇ ਨਾਲ਼ ਲਿਜਾਣ ਦੀ ਬਜਾਏ ਦੇਸੀ ਪਿੰਨੀ ਅੰਗਰੇਜ਼ੀ ਪੈਕੇਟ ਨੂੰ ਹਮੇਸ਼ਾ ਰੋਟੀ ਖਾਣ ਦੇ ਬਦਲ ਦੇ ਤੌਰ ਤੇ ਵਰਤ ਸਕਦੇ ਹੋ । ਚੰਗੀ ਸਿਹਤ ਹੀ ਸਾਡਾ ਅਸਲੀ ਗਹਿਣਾ ਹੈ।

ਵਰਤੀ ਹੋਈ ਸਮੱਗਰੀ ਦੀ ਜਾਣਕਾਰੀ ਅਤੇ ਪੌਸ਼ਟਿਕ ਤੱਤਾਂ ਦਾ ਵਿਸਥਾਰ: